ਗ੍ਰੇਗਰ ਰੋਬਰਟਸਨ, ਮੇਅਰ

ਨਵੰਬਰ ੨੦੧੪ ਵਿਚ, ਗ੍ਰੇਗਰ ਰੋਬਰਟਸਨ ਤੀਸਰੀ ਵਾਰ ਵੈਨਕੂਵਰ ਦੇ ਮੇਅਰ ਚੁਣੇ ਗਏ। ਉਨ੍ਹਾਂ ਨੂੰ ਫੇਰ ਤੋਂ ਇਸ ਲਈ ਚੁਣਿਆ ਗਿਆ ਤਾਕੀ ਓਹ ਪਹਿਲੇ ਛੇ ਸਾਲਾਂ ਦੇ ਕਾਰਕਾਲ ਵਿਚ ਪ੍ਰਾਪਤ ਕੀਤੀ ਗਈ ਪ੍ਰਗਤੀ ਨੂੰ ਅਗਾਂਹ ਵਧਾਉਂਦੇ ਰਹਿਣ, ਇਨਾਂ ਪ੍ਰਾਥਮਿਕਤਾਵਾਂ ਦੀ ਬੁਨਿਆਦ ਤੇ:

  • ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣਾ
  • ਸੜਕਾਂ ਉੱਤੇ ਬੇਘਰਿਆਂ ਦਾ ਮਸਲਾ ਖ਼ਤਮ ਕਰਨਾ
  • ਰਿਹਾਇਸ਼ਾਂ ਲੋਕਾਂ ਦੀ ਸਮਰੱਥਾ ਵਿੱਚ ਲਿਆਉਣਾ
  • ਵੈਨਕੂਵਰ ਨੂੰ ਦੁਨੀਆਂ ਦਾ ਸਭ ਤੋ ਵਾਤਾਵਰਣ ਅਨੁਕੂਲ ਸ਼ਹਿਰ ਬਨਾਉਣਾ

ਮੇਅਰ ਰੋਬਰਟਸਨ ਨੇ ਸ਼ਹਿਰ ਦੀ ਸਭ ਤੋਂ ਪਹਿਲੀ ਸਮੁੱਚੀ ਆਰਥਕ ਕਾਰਵਾਈ ਰਣਨੀਤੀ ਦੀ ਅਗਵਾਈ ਕੀਤੀ, ਅਤੇ ਡਿਜਿਟਲ ਮੀਡੀਆ, ਸਾਫ ਟੈਕਨਾਲੋਜੀ ਅਤੇ ਬਦਲਣਯੋਗ ਊਰਜਾ ਵਰਗੇ ਤੇਜ਼ੀ ਨਾਲ ਵਧ ਰਹੇ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਕੇ ਉਹ ਇੱਕ ਟਿਕਾਊ ਅਤੇ ਵਧਦੀ ਫੁੱਲਦੀ ਆਰਥਕਤਾ ਵੈਨਕੂਵਰ ਵਿੱਚ ਉੱਸਾਰਨ ਪ੍ਰਤੀ ਵਚਨਬੱਧ ਹਨ। ਮੇਅਰ ਦੇ ਤੌਰ ਤੇ, ਵੈਨਕੂਵਰ ਦੇ ਟੈਕ ਖੇਤਰ ਵਿਚ ਭਾਰੀ ਨਿਵੇਸ਼ ਕੀਤੇ ਗਏ, ਜਿਸਦੇ ਫਲਸਰੂਪ ਹੁਣ ਮਾਈਕਰੋਸਾਫ਼ਟ, ਟੈਲੱਸ, ਹੂਟਸਵੀਟ, ਫੇਸਬੁੱਕ ਅਤੇ ਟਵਿੱਟਰ ਦੇ ਨਵੇਂ ਦਫ਼ਤਰ ਮੌਜੂਦ ਹਨ।

੨੦੧੦ ਦੀਆਂ ਵਿੰਟਰ ਉਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਸਫ਼ਲ ਵਿਰਾਸਤ ਨੂੰ ਅਗਾਂਹ ਤੋਰਦਿਆਂ, ਜਿਸ ਨਾਲ ੩੫੦ ਮਿਲੀਅਨ ਡਾਲਰ ਦਾ ਆਰਥਕ ਪ੍ਰਭਾਵ ਉਤਪੰਨ ਹੋਇਆ ਹੈ ਅਤੇ ਮੈਟ੍ਰੋ ਵੈਨਕੂਵਰ ਖੇਤਰ ਵਿੱਚ ੩੦੦੦ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਮੇਅਰ ਰਾਬਰਟਸਨ ਨੇ ਵੈਨਕੂਵਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਹਰੀ ਰਾਜਧਾਨੀ ਵੱਜੋਂ ਸਥਾਪਤ ਕੀਤਾ ਹੈ – ਇਕ ਅਜਿਹਾ ਸ਼ਹਿਰ ਜਿਥੇ ਵਾਤਾਵਰਣ ਅਨੁਕੂਲ ਹੋਣਾ ਵਪਾਰ ਲਈ ਵਧੀਆ ਹੈ। ਉਨ੍ਹਾਂ ਨੇ ਇਨਾਮ ਜੇਤੂ ਗਰੀਨੈੱਸਟ ਸਿਟੀ ੨੦੨੦ ਕਾਰਜ ਯੋਜਨਾ ਨੂੰ ਰਚਣ ਅਤੇ ਲਾਗੂ ਕਰਨ ਦੀ ਨਿਗਰਾਨੀ ਕੀਤੀ ਜਿਸ ਦਾ ਉਦੇਸ਼ ਵੈਨਕੂਵਰ ਨੂੰ ਊਰਜਾ ਸਮਰੱਥਾ, ਕੂੜਾ ਘਟਾਉਣ, ਸਾਫ ਹਵਾ ਅਤੇ ਸਥਾਨਕ ਖਾਣ ਪੀਣ ਤੋਂ ਲੈ ਕੇ ਹਰ ਇੱਕ ਚੀਜ਼ ਵਿੱਚ ਵਾਤਵਰਣ ਪੱਖੋਂ ਮੋਹਰੀ ਬਣਾਉਣਾ ਹੈ।

ਤੇਜ਼ ਆਵਾਜਾਈ ਜਿਹੜੀ ਮੈਟ੍ਰੋ ਵੈਨਕੂਵਰ ਭਰ ‘ਚ ਹੋਵੇ, ਅਜਿਹੀ ਸਾਧਨਾਂ ਵਿਚ ਨਵੇਂ ਨਿਵੇਸ਼ ਲਈ ਵੀ ਮੇਅਰ ਅਟਲ ਪੱਖ-ਪੂਰਕ ਰਹੇ ਹਨ – ਖਾਸਕਰ ਵੈਨਕੂਵਰ ਦੇ ਬ੍ਰੌਡਵੇ ਗਲਿਆਰੇ ਲਈ, ਜੋ ਕਿ ਬੀ ਸੀ ਦਾ ਦੂਜਾ ਸਬਤੋਂ ਵੱਡਾ ਰੋਜ਼ਗਾਰ ਕੇਂਦਰ ਹੈ ਅਤੇ ਉੱਤਰੀ ਅਮਰੀਕਾ ਵਿੱਚ ਸਬਤੋਂ ਵਿਅਸਤ ਬੱਸ ਗਲਿਆਰਾ ਹੈ। ਜਨਵਰੀ ੨੦੧੫ ਵਿਚ, ਓਹ ਖੇਤਰੀ ਆਵਾਜਾਈ ਦੀ ਮੇਅਰਸ ਕਾਉੰਸਲ ਦੇ ਨਵੇਂ ਮੁਖੀ ਚੁਣੇ ਗਏ।

ਨਿਵੇਸ਼ ਅਤੇ ਨਵੀਆਂ ਨੌਕਰੀਆਂ ਨੂੰ ਆਕਰਸ਼ਿਤ ਕਰਨ ਲਈ ਸਭ ਤੋਂ ਵੱਧ ਮੁਕਾਬਲੇ ਵਾਲੇ ਵਾਤਾਵਰਣਾਂ ਦੇ ਨਾਲ, ਮੇਅਰ ਰੋਬਰਟਸਨ ਦੀ ਅਗਵਾਈ ਹੇਠ, ਵੈਨਕੂਵਰ ਦੁਨੀਆਂ ਦੇ ਸਭ ਤੋਂ ਵੱਧ ਰਹਿਣ ਯੋਗ ਸ਼ਹਿਰਾਂ ਵਿੱਚੋਂ ਇੱਕ ਚਲਿਆ ਆ ਰਿਹਾ ਹੈ। ਵੈਨਕੂਵਰ ਸ਼ਹਿਰ ਨੂੰ ਸੂਬੇ ਵਿੱਚੋਂ ਬੀ ਸੀ ਬਿਜ਼ਨੈੱਸ ਮੈਗਜ਼ੀਨ ਵੱਲੋਂ ਇਸ ਦੀ ਓਪਨ ਡੇਟਾ ਪਹਿਲਕਦਮੀ ਵਾਸਤੇ ਮੋਸਟ ਇਨੋਵੇਟਿਵ ਔਰਗੇਨਾਈਜੇਸ਼ਨ ਦਾ ਨਾਂ ਵੀ ਦਿੱਤਾ ਗਿਆ ਹੈ।

ਇੱਕ ਉਸਾਰੂ ਦਸ ਸਾਲਾ ਯੋਜਨਾ ਰਾਹੀਂ ਉਨ੍ਹਾਂ ਨੇ ਸਮਰੱਥਾ ਅਨੁਕੂਲ ਰਿਹਾਇਸ਼ ਨੂੰ ਸਭ ਤੋ ਪਹਿਲੀ ਤਰਜੀਹ ਬਣਾਇਆ ਹੈ। ਯੋਜਨਾ ਹੈ ਵੈਨਕੂਵਰ ਵਾਸੀਆਂ ਦੇ ਸਾਰੇ ਉਮਰ ਵਰਗਾਂ ਲਈ ਹਜ਼ਾਰਾਂ ਹੀ ਸਮਰੱਥਾ ਅਨੁਕੂਲ ਰਿਹਾਇਸ਼ਾਂ ਪ੍ਰਦਾਨ ਕਰਨ ਦੀ ਅਤੇ ਇਹ ਯਕੀਨੀ ਬਣਾਉਣ ਦੀ ਕਿ ਮੌਜੂਦਾ ਸਮਰੱਥਾ ਅਨੁਕੂਲ ਰਿਹਾਇਸ਼ਾਂ ਸੁਰੱਖਿਅਤ ਰਹਿਣ। ੨੦੧੩ ਵਿਚ ਵੈਨਕੂਵਰ ਕੋਲ, ੪੦ ਸਾਲਾਂ 'ਚ ਪਹਿਲੀ ਬਾਰ, ਸਬ ਤੋਂ ਵਧ ਨਵੀਆਂ ਰਿਹਾਇਸ਼ਾਂ ਸਨ, ਨਾਲ ਹੀ ਲਗਾਤਾਰ ਦੂਜਾ ਰਿਕਾਰਡ ਸਾਲ ਸੀ ਨਵੀਆਂ ਰੈਂਟਲ ਰਿਹਾਇਸ਼ਾਂ ਨੂੰ ਮੰਜੂਰੀ ਮਿਲਣ ਦਾ ਅਤੇ ਸ਼ਹਿਰ ੧੦੦੦ ਨਵੀਆਂ ਲੇਨਵੇ ਰਿਹਾਇਸ਼ਾਂ ਦੇ ਅੰਕੜੇ ਨੂੰ ਪਾਰ ਕਰਨ ਦਾ।

ਮੇਅਰ ਦੇ ਤੌਰ ਤੇ, ਉਨ੍ਹਾਂ ਨੇ ਬੇਘਰਿਆਂ ਲਈ ਨਵੇਂ ਆਸਰੇ ਖੋਲ੍ਹ ਕੇ ਅਤੇ ਪੂਰੇ ਸ਼ਹਿਰ ਵਿੱਚ ਨਵੀਆਂ ਸਮਾਜਿਕ ਰਿਹਾਇਸ਼ਾਂ ਵਿੱਚ ਅਹਿਮ ਨਿਵੇਸ਼ ਦਾ ਲਾਭ ਉਠਾਉਂਦਿਆਂ, ੨੦੧੫ ਤੱਕ ਸੜਕਾਂ ਉਤੇ ਬੇਘਰਿਆਂ ਦੀ ਸਮੱਸਿਆ ਖ਼ਤਮ ਕਰਨ ਦੇ ਟੀਚੇ ਵੱਲ ਮਹੱਤਵਪੂਰਣ ਪ੍ਰਗਤੀ ਕਰਨ ਦੀ ਨਿਗਰਾਨੀ ਕੀਤੀ ਹੈ। ੨੦੦੯ ਤੋਂ, ਲਗਭਗ ੫੦੦ ਵਿਅਕਤੀ ਆਸਰਿਆਂ ਵਿੱਚੋਂ ਨਿਕਲ ਕੇ ਪੱਕੇ ਘਰਾਂ ਵਿੱਚ ਗਏ ਹਨ, ਅਤੇ ਸਮਾਜਿਕ ਰਿਹਾਇਸ਼ਾਂ ਦੀਆਂ ੬੦੦ ਨਵੀਆਂ ਇਕਾਈਆਂ ਇਸ ਸਾਲ ਪੂਰੇ ਵੈਨਕੂਵਰ ਵਿੱਚ ਖੁੱਲ੍ਹ ਰਹੀਆਂ ਹਨ।

ਵੈਨਕੂਵਰ ਪੁਲਿਸ ਵਿਭਾਗ ਦੀ ਅਗਵਾਈ ਦਾ ਸਮਰਥਨ ਕਰਦਿਆਂ, ਮੇਅਰ ਰੋਬਰਟਸਨ ਨੇ ਵੈਨਕੂਵਰ ਨੂੰ ਹੋਰ ਸੁਰੱਖਿਅਤ ਸ਼ਹਿਰ, ਜੋ ਕਿ ਰਹਿਣੇ ਅਤੇ ਪਰਿਵਾਰ ਪਾਲਣ ਲਾਇਕ ਹੋਵੇ, ਬਣਾਉਣ ਪ੍ਰਤੀ ਵੀ ਕੰਮ ਕੀਤਾ ਹੈ। ਪਿਛਲੇ ਛੇ ਸਾਲਾਂ ਦੇ ਦੌਰਾਨ, ਦੋਨੋਂ ਹਿੰਸਕ ਅਪਰਾਧ ਦਰ ਅਤੇ ਪ੍ਰਾਪਰਟੀ ਅਪਰਾਧ ਦਰ ਅਹਿਮ ਤਰੀਕੇ ਨਾਲ ਡਿਗੇ ਹਨ ਅਤੇ ੨੦੧੩ 'ਚ ਵੈਨਕੂਵਰ ਇਤਿਹਾਸ ਵਿਚ ਨਿਮਨਤਮ ਹੱਤਿਆ ਦਰ ਦੇਖਿਆ ਗਿਆ।

ਰਾਜਨੀਤੀ ਵਿੱਚ ਦਾਖ਼ਲ ਹੋਣ ਤੋ ਪਹਿਲਾਂ, ਗ੍ਰੇਗਰ ਸਮਾਜਿਕ ਜ਼ਿੰਮੇਵਾਰੀ ਵਾਲੀ ਇੱਕ ਕੰਪਨੀ ਹੈਪੀ ਪਲੈਨਿਟ ਦੇ ਸਹਿ-ਸੰਸਥਾਪਕ ਸਨ ਜਿਹੜੀ ਕਿ ਆਰਗੈਨਿਕ ਜੂਸ ਬਣਾਉਂਦੀ ਹੈ ਅਤੇ ਸਿਹਤ ਅਤੇ ਖ਼ੁਰਾਕ ਨੂੰ ਉਤਸ਼ਾਹਿਤ ਕਰਦੀ ਹੈ। ਇਸ ਤੋ ਪਹਿਲਾਂ ਓਹ ਬੀ ਸੀ ਵਿਧਾਨਿਕ ਸਭਾ ਦੇ ਸਦੱਸ ਦੇ ਤੌਰ ਤੇ ਵੈਨਕੂਵਰ-ਫੇਅਰਵਯੂ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ।